sad love shayari in punjabi two lines

0


 sad love shayari in punjabi two lines







ਰਾਤਾਂ ਕਟੀਆਂ ਨੇ ਕੁੱਝ ਸਵਾਲ ਸਾਰੇ,
ਮੇਰੇ ਦਿਲ ਦੀ ਉਮੀਦਾਂ,
ਸਾਰੇ ਹੋਏ ਬੇਕਾਰ...!!!




ਫਰਕ਼ ਤਾਂ ਜਰੂਰ ਪਿਆ !
ਅੱਜ ਕੱਲ ਮੈਂ ਓਹਨੂੰ,
ਓਹਦੇ ਫ਼ੁਰਸਤ ਦੇ ਪਲਾਂ ਵਿੱਚ ਹੀ ਯਾਦ ਆਉਨਾ...!!





ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ,
ਖੋਣਾ ਵੀ ਨਹੀਂ ਚਾਹੁੰਦੇ,
ਪਰ ਓਹਨੂੰ ਪਾ ਵੀ ਨਹੀਂ ਸਕਦੇ...!!





ਬਿਨਾਂ ਮੰਗੇ ਹੀ
ਮਿਲ ਗਿਆ ਉਹ ਕਿਸੇ ਹੋਰ ਨੂੰ…
ਸਾਨੂੰ ਤਾਂ ਅਰਦਾਸਾਂ ਤੋ ਬਾਅਦ ਵੀ
ਸਿਰਫ ਇੰਤਜ਼ਾਰ ਹੀ ਮਿਲਿਆ....!!!



ਟੁੱਟੇ ਹੋਏ ਕੱਚ ਦੇ ਵਾਂਗ ਚੂਰ-ਚੂਰ ਹੋ ਗਿਆ,
ਕਿਸੇ ਨੂੰ ਲਗ ਨਾ ਜਾਂਵਾ,
ਤਾਂਹੀ ਸਭ ਤੋਂ ਦੂਰ ਹੋ ਗਿਆ...!!



ਇੱਕ ਦਿਲ ਨਹੀਂ ਮੰਨਦਾ,
ਬਾਕੀ ਮੈਨੂੰ ਤਾਂ ਕਦੋਂ ਦਾ ਪਤਾ,
ਉਹ ਮੇਰੀ ਨਹੀਂ ਹੋ ਸਕਦੀ...!!




ਹੱਦ ਨਾਂ ਪੁੱਛ ਬਰਦਾਸ਼ਤ ਕਰਨ ਦੀ!
ਮੈਂ ਉਹ ਤਕਲੀਫਾਂ ਵੀ ਝੱਲੀਆਂ
ਜਿੰਨਾਂ ਤੋਂ ਚੰਗੀ ਮੌਤ ਹੁੰਦੀ ਆ...!!



ਸ਼ੀਸ਼ਾ ਝੂਠ ਬੋਲਦਾ ਫੜਿਆ ਗਿਆ,
ਦਿਲ ਚ ਕਿੰਨੇ ਹੀ ਦੁੱਖ ਸੀ,
ਚਿਹਰਾ ਹੱਸਦਾ ਫੜਿਆ ਗਿਆ ..!!



ਇੱਕ ਮਿੱਠਾ ਨਸ਼ਾ ਸੀ ਉਹਦੀਆਂ ਝੂਠੀਆਂ ਗੱਲਾਂ ‘ਚ
ਸਮਾਂ ਬੀਤਦਾ ਗਿਆ ਤੇ ਮੈਂ ਆਦੀ ਹੁੰਦਾ ਗਿਆ..!



ਜੇ ਮੈਨੂੰ ਮੌਕਾ ਵੀ ਮਿਲਦਾ ਨਾ
ਮੈਂ ਤਾਂ ਵੀ ਤੇਰਾ ਦਿੱਲ ਨਾ ਤੋੜਦੀ...!!




ਯਾਦਾਂ ਵੀ ਕਮਾਲ ਦੀਆਂ ਹੁੰਦੀਆਂ ਨੇ
ਕਦੇ ਹਸਾ ਦੰਦੀਆਂ ਨੇ,ਕਦੇ ਰਵਾ ਦੰਦੀਆਂ ਨੇ!!



ਹਮਸਫਰ ਸਮਝੀ ਬੈਠੇ ਸੀ,
ਪਰ ਉਹ ਮੁਸਾਫਿਰ ਨਿਕਲੇ…!!




ਚੁੱਪ ਜਹੇ ਚੰਗੇ ਆ,
ਛੋਰ ਨੀ ਚਾਹੀਦਾ ਇਕ ਨੇ ਤੋਬਾ ਕਰਾਤੀ,
ਹੁਣ ਹੋਰ ਨੀ ਚਾਹੀਦਾ...!



ਜਿੰਦਗੀ ਦੀਆਂ ਗੱਲਾਂ ਨੇ,
ਜਿੰਦਗੀ ਨਾਲ ਮੁੱਕ ਜਾਣੀਆਂ,
ਤੈਨੂੰ ਵੀ ਸਭ ਕੁਝ ਭੁੱਲ ਜਾਣਾ,
ਜਦ ਨਬਜ਼ਾ ਨੇ ਰੁੱਕ ਜਾਣੀਆਂ...!



ਰੱਬ ਵੀ ਨਰਾਜ਼ ਆ ਸੱਜਣਾਂ ਸਾਡੇ ਨਾਲ
ਕਿਉਂਕੇ ਤੈਨੂੰ ਉਸ ਦਾ ਦਰਜਾ ਦੇ ਬੈਠੇ ਸੀ...!


ਮੈਂ ਤਾਂ ਸੀ ਸੌ ਵਾਰ ਕਿਹਾ
ਇੱਕ ਵਾਰ ਨਾ ਆਏ ਉਹ..
ਮੈਂ ਆਉਂਦਾ ਸੌ ਵਾਰ ਜੇ ਉਸ
ਇੱਕ ਵਾਰ ਕਿਹਾ ਹੁੰਦਾ.. !!


ਵਕਤ ਨਾਲ਼ ਬਦਲਿਆਂ ਦੇ ਵਿੱਚ,
ਉਹਦਾ ਜਿਕਰ ਕਰ ਦੇਣਾ,
ਵਕਤ ਦੇ ਮਾਰਿਆਂ ਦੇ ਵਿੱਚ,
ਅਸਾਂ ਦਾ ਨਾਮ ਲਿਖ ਦੇਣਾ...!



ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ..!!
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ..!!




ਇਕ ਦੇ ਨਾਲ ਸਲਾਹੁੰਦੇ, ਇਕ ਡੱਸਦੇ ਨੇ
ਇਸ ਨਗਰੀ ਵਿੱਚ ਬੜੇ ਦੋ-ਮੂੰਹੇ ਵੱਸਦੇ ਨੇ...!!




ਸਾਨੂੰ ਪਿੱਛੇ ਮੁੜ ਕੇ ਦੇਖਣ ਦੀ ਆਦਤ ਨਹੀਂ, 
ਅਲਵਿਦਾ ਕਹਿਣ ਵਾਲੇ ਹਾਲੇ ਵੀ ਉਡੀਕ ਰਹੇ ਹਨ...!!



ਗਲਤ ਨਹੀ ਸੀ ਮੈਂ ਬਸ,
ਸਾਬਿਤ ਨਹੀ ਕਰ ਸਕਿਆ....!!




ਛੋਟੀ ਉਮਰੇ ਕਾਫ਼ੀ ਤਜ਼ਰਬਾ ਹੋ ਗਿਆ ਜ਼ਿੰਦਗੀ ਦਾ 
ਮਿੱਠੇ ਲਫ਼ਜ਼ਾਂ ਚ ਜਹਿਰ ਦੇਖ਼ ਲੈਂਦੇ ਹਾਂ.!!




ਜੋ ਜਾਹਿਰ ਹੋ ਜਾਵੇ ਉਹ ਦਰਦ ਕੈਸਾ,
ਜਿਹੜਾ ਖਾਮੋਸ਼ੀ ਨਾ ਸਮਝ ਪਾਵੇ ਉਹ ਹਮਦਰਦ ਕੈਸਾ...!




ਹਾਲਾਤ ਮੈਨੂੰ ਪੱਥਰ ਬਣਾ ਰਹੇ ਆ,
ਲੋਕਾਂ ਭਾਣੇ ਮੈਂ ਆਕੜ ਚ ਰਹਿਨਾ...!!!




ਸਲਾਮਾ ਚੜਦੇ ਸੂਰਜ ਨੂੰ ਹੁੰਦੀਆ ਨੇ ਸੱਜਣਾ
ਡੁੱਬਣ ਤੇ ਤਾਂ ਲੋਕ ਵੀ ਬੂਹੇ ਢੋ ਲੈਂਦੇ ਨੇ..!!!





ਕਿਸਮਤ ਦੀ ਗੱਲ ਐ ਸੱਜਣਾ ਕੋਈ ਨਫ਼ਰਤ ਕਰਕੇ ਵੀ ਪਿਆਰ ਪਾ ਲੈਂਦਾ,
ਤੇ ਕੋਈ ਬੇਸ਼ੁਮਾਰ ਪਿਆਰ ਕਰਕੇ ਵੀ ਇਕੱਲੇ ਰਹਿ ਜਾਂਦੇ ਆ...!!





ਸਮਝ ਨਾ ਸਕੇ ਕਿ ਗ਼ੈਰ ਸੀ ਹਜ਼ੂਰ,
ਸ਼ਾਇਦ ਤਕਦੀਰ ਨੂੰ ਇਹੀ ਸੀ ਮਨਜ਼ੂਰ..!!




ਵਕਤ  ਬੜਾ ਬੇਈਮਾਨ ਹੈ ਖੁਸ਼ੀ ਵੇਲੇ
ਦੋ ਪਲ ਦਾ ਤੇ ਗ਼ਮ  ਵੇਲੇ ਮੁੱਕਦਾ ਹੀ ਨਹੀ..!!!





ਉਲਝਣਾਂ ਦੀ ਭੀੜ ਵਿਚ...!!
ਲਾਪਤਾ ਹੈ ਜ਼ਿੰਦਗੀ....!!




ਦਿਲ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ,
ਤੂੰ ਖੇਡ ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ..!!



ਇੰਨੇ ਗੁਸੇ-ਗਿਲੇ ਨੇ ਤਾ ਜਾ ਸੱਜਣਾ,
ਤੈਨੂੰ ਆਜਾਦ ਕੀਤਾ ਲਗਦਾ ਪਿਆਰ ਨਹੀਂ, 
ਇਹਸਾਨ ਕਰਦਾ ਐ....!!




ਤੇਰਾ ਨਾ ਮਿਲਣਾ ਮੇਰਾ ਨਸੀਬ ਹੀ ਸਹੀ,
ਪਰ ਮੇਰੀ ਕਿਸਮਤ ‘ਚ ਲਿਖਿਆ ਆ,
ਤੈਨੂੰ ਟੁੱਟ ਕੇ ਚਾਹੁਣਾ.....!!




ਮੈਨੂੰ ਫੁਰਸਤ ਹੀ ਨਹੀ ਮਿਲੀ,
ਕਦੀ ਮਹੁਬਤ ਤੋਂ ਬਗੈਰ,
ਨਹੀਂ ਤਾਂ ਦਸਦੇ ਤੈਨੂੰ ਕਿ,
ਨਫਰਤ ਕਿਹਨੂੰ ਕਹਿੰਦੇ ਨੇ...!!!




ਅਗਰਬਤੀ ਵਰਗੀ ਆ ਸੱਜਣਾ ਤੇਰੀ ਯਾਦਾਂ,
ਰੂਹ ਨੂੰ ਮਹਿਕਾ ਕੇ,
ਦਿਲ ਨੂੰ ਸਾੜਦੀਆਂ ਰਹਿੰਦੀਆ ਨੇ...!!




ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,
 ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ...!!



ਅੱਜ ਜਿਸਮ ਵਿੱਚ ਜਾਨ ਹੈ
ਤਾਂ ਦੇਖਦੇ ਵੀ ਨਹੀਂ ਲੋਕ,
ਜਦੋਂ ਰੂਹ ਨਿਕਲ ਗਈ
ਤਾਂ ਕਫਨ ਉੁਠਾ ਉਠਾ ਦੇਖਣਗੇ....!!




ਬਹੁਤ ਲੋਕੀ ਪੁੱਛਦੇ ਨੇਂ,
ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ...!!




ਬਹੁਤ ਬੁਰਾ ਲੱਗਦਾ ਜਦੋਂ
ਕੋਈ ਆਪਣਾ ਹੀ ਸੱਚ ਲੁਕਾਉਣ ਲੱਗ ਜਾਵੇ..!!




ਲੁੱਟਦੇ ਦਿਲ ਦੇ ਕਰੀਬੀ ਹੀ ਨੇਂ,
ਦੂਰ ਵਾਲੇ ਤਾਂ ਬੱਸ ਗੱਲਾਂ ਕਰਦੇ ਨੇਂ...!!!




ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, 
ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ...!!



ਕਿਸੇ ਦੇ ਕਰੀਬ ਹੋਣਾ ਪਰ ਨਸੀਬ ਚ’ ਨਾ ਹੋਣਾ, 
ਇੱਕ ਅਲੱਗ ਹੀ ਦੁੱਖ ਦਿੰਦਾ ਹੈ...!!



ਕਿਥੇ ਦੱਬਦੇ ਸੀ ਸੱਜਣਾ ਤੋ ਹਾਰੇ ਆ,
ਜਿੱਤਾਂ ਦੇ ਸ਼ੌਂਕੀ ਸੀ ਪਿਆਰ ਚ ਹਾਰੇ ਆ..!!



ਸੂਰਤ ਇਤਨੀ ਅੱਛੀ ਨਹੀਂ ਥੀ,
ਕੇ ਕੋਈ ਹਮੇ ਪਿਆਰ ਕਰੇ,
ਅਗਰ ਕਿਸੀ ਨੇ ਹਿੰਮਤ ਕੀ,
ਤੋ ਹਮ ਬੇਵਫਾ ਨਿਕਲੇ। ?




ਰਾਤੋ ਕੋ ਉਠ ਉਠ ਕਰ ਜਿਨ ਕੇ ਲੀਏ ਰੋਤੇ ਹੈ,
ਵੋ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ...!!




ਪੀੜ ਬੰਦੇ ਉੱਤੇ ਪਵੇ ਕਰੇ ਦੁਨੀਆ ਮਜਾਕ,
ਬੰਦਾ ਮੇਲੇ ਵਿਚ ਕੱਲਾ ਦੱਸ ਕਿਹਨੂੰ ਮਾਰੇ ਹਾਕ..!!




ਲੋਕਾਂ ਨੂੰ ਹੱਕ ਜਮਾਉਣਾ ਆਉਂਦਾ ਹੈ,
ਪਰ ਰਿਸ਼ਤਾ ਨਿਭਾਉਣਾ ਨਹੀਂ....!!!



ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਐ,
ਦਿਲ ਹੀ ਉਦਾਸ ਏ ਬਾਕੀ ਸਭ ਖੈਰ ਐ...!!!



ਹਰ ਕਦਮ ‘ਤੇ ਬਦਲ ਰਿਹਾ ਮੌਸਮ,
ਐਨ ਤੇਰੇ ਸੁਭਾ ਜਿਹਾ ਲਗਦੈ...!!!




ਹੁਣ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਲੱਗਦਾ
ਬਸ ਗੱਲ ਦਿਲ ਤੇ ਲੱਗ ਜਾਂਦੀ ਆ ...!!




ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,,
ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ ..!!!




ਐਸੀ ਇਬਾਦਤ ਕਰ ਮੁਸਾਫ਼ਿਰ,
ਜੋ ਰੱਬ ਸਾਹਮਣੇ ਆਣ ਖ਼ੜੇ...!!!



ਕਿਸੇ ਹੋਰ ਦੇ ਹੋਣ ਦਾ ਸਵਾਲ ਹੀ ਨੀ ਪੈਦਾ ਹੁੰਦਾ...
 ਮੈਂ ਤਾਂ ਆਪਣੇ ਆਪ ਦਾ ਵੀ ਨੀ ਰਿਹਾ
ਤੇਰਾ ਹੋਣ ਤੋਂ ਬਾਅਦ..




ਜਿੰਨੇ ਜੋਗੇ ਸੀ ਸਭ ਦਾ ਦਿਲੋਂ ਕੀਤਾ,
ਹੁਣ ਕੋਈ ਮੁੱਲ ਮੋੜੇ ਜਾਂ ਮੁੱਖ ਮੋੜੇ ਉਹਦੀ ਮਰਜ਼ੀ ...!!




ਅਸੀਂ ਉਸਦੇ ਹਾਂ ਇਹ ਰਾਜ ਤਾਂ ਉਹ ਜਾਣ ਚੁਕੇ ਨੇ ,
ਪਰ ਉਹ ਕਿਸਦੇ ਨੇ ਬਸ ਇਹੀ ਸਵਾਲ ਰਾਤਾਂ ਨੂੰ ਸੌਣ ਨੀ ਦਿੰਦਾ...!!



ਮੇਰੀ ਮੌਤ ਤੇ ਖਤਮ ਹੋ ਜਾਣਗੇ ਅਫਸਾਨੇ ਤਮਾਮ ,
ਮਿਲ ਬੈਠ ਕੇ ਰੋਣਗੇ ਆਪਣੇ ਅਤੇ ਬੇਗਾਨੇ ਤਮਾਮ...!!




ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਹੈ
ਪਰ ਰੂਹ ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ ਹੈ...!!!




ਮੈਨੂੰ ਮਾਰ ਦੇ ਤੂ ਰੱਬਾ ,
ਮੈਂ ਜੀਣਾ ਨਹੀ ਚਾਹੁੰਦਾ ,
ਬੜੇ ਹੰਝੂ ਪੀਤੇ ਮੈਂ,
ਹੋਰ ਪੀਣਾ ਨਹੀ ਚਾਹੁੰਦਾ...!!




ਉਹਨਾਂ ਹਲਾਤਾਂ ਵਿੱਚ ਵੀ ਸਬਰ ਕੀਤਾ
ਜਿੱਥੇ ਮੈਂ ਰੋਣਾ ਸੀ…!!!

ਉਂਝ ਜਿੰਮੇਵਾਰੀਆਂ ਸਾਰੀਆਂ
ਸਾਂਭ ਲੈਂਦਾ ਹਾਂ ਮੈਂ,
ਪਰ ਕਦੇ-ਕਦੇ ਆਪਣਾ,
ਆਪ ਹੀ ਨੀ ਸਾਂਭਿਆ ਜਾਂਦਾ...!!!



ਹਾਲ ਚਾਲ ਹੀ ਪੁੱਛ ਲਿਆ ਕਰ ਸੱਜਣਾ,
ਵੱਖ ਹੀ ਹੋਏ ਆ ਮਰੇ ਤਾਂ ਨਹੀਂ…!

एक टिप्पणी भेजें

0टिप्पणियाँ
एक टिप्पणी भेजें (0)